ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਰਵਿੰਦਰ ਸਹਿਰਾਅ

ਰਵਿੰਦਰ ਸਹਿਰਾਅ ਦਾ ਜਨਮ 15 ਦਸੰਬਰ 1954 ਨੂੰ ਪਿੰਡ ਹਰਦੋ ਫ਼ਰਾਲਾ ਜ਼ਿਲ੍ਹਾ ਜਲੰਧਰ ਵਿਚ ਹੋਇਆ। ਉਸਨੇ ਐਮ.ਏ.ਪੰਜਾਬੀ ਕੀਤੀ। ਉਹ ਪਾਸ਼ ਦੇ ਨੇੜਲੇ ਸਾਥੀਆਂ ਵਿਚੋਂ ਇਕ ਹੈ। ਉਹ ਪੰਜਾਬੀ ਸਟੂਡੈਂਟ ਯੂਨੀਅਨ ਦਾ ਸੂਬਾ ਪ੍ਰਧਾਨ ਵੀ ਰਿਹਾ। 80ਵਿਆਂ ਦੇ ਸ਼ੁਰੂ ਵਿਚ ਉਹ ਅਮਰੀਕਾ ਆ ਗਿਆ। ਉਹ ਤ੍ਰੈ-ਮਾਸਿਕ ਪੱਤਰ 'ਦਸਤਕ' ਵੀ ਕੱਢਦਾ ਰਿਹਾ ਹੈ। ਉਸ ਨੇ ਹੁਣ ਤੱਕ ਹੇਠ ਲਿਖੇ ਕਾਵਿ-ਸੰਗ੍ਰਹਿ ਰਚੇ ਹਨ :
ਚੁਰਾਏ ਪਲਾਂ ਦਾ ਹਿਸਾਬ (1980),
ਜ਼ਖਮੀ ਪਲ (1989),
ਰਿਸ਼ਤਾ ਸ਼ਬਦ ਸਲੀਬਾਂ ਦਾ (1998),
ਅੱਖਰਾਂ ਦੀ ਲੋਅ (2007),
ਕਾਗਦ ਕਲਮ ਕਿਤਾਬ (ਸਮੁੱਚੀ ਰਚਨਾ - 2009)
ਸੰਪਾਦਿਤ ਕਾਰਜ :
ਅਮਰੀਕੀ ਪੰਜਾਬੀ ਕਵਿਤਾ (ਸਹਿ-ਸੰਪਾਦਨ, ਪਹਿਲੀ ਵਾਰ 1990, ਦੂਜੀ ਵਾਰ 2009)
ਰਵਿੰਦਰ ਸਹਿਰਾਅ ਜ਼ਿੰਦਗੀ ਦੀ ਭਰਪੂਰ ਬਹਾਰ ਵਿਚ ਦੀ ਲੰਘਿਆ ਹੈ ਅਤੇ ਸਿਖ਼ਰ ਦੀ ਪਤਝੜ ਉਸਦੀ ਰੂਹ ਵਿਚਦੀ ਗੁਜ਼ਰੀ ਹੈ। ਉਸਨੇ 'ਪਰ' ਦੇ ਪਸੀਨੇ ਨੂੰ ਆਪਣੇ ਖ਼ੂਨ ਨਾਲੋਂ ਵੱਧ ਜਾਣਿਆ ਹੈ ਅਤੇ ਆਪਣੇ ਨਿੱਜ ਦੇ ਹੰਝੂਆਂ ਨੂੰ ਖ਼ਾਮੋਸ਼, ਤਨਹਾ ਹਨੇ੍ਹਰਿਆਂ ਵਿਚ ਆਪਣੀਆਂ ਪਲਕਾਂ ਤੋਂ ਵੀ ਚੋਰੀ ਅੰਦਰੇ ਅੰਦਰ ਪੀਤਾ ਹੈ। ਬਹਾਰ ਤੇ ਪਤਝੜ ਦੇ ਪਾਸਾਰ ਜਦੋਂ ਕਾਇਨਾਤ ਤੱਕ ਫੈਲਦੇ ਹਨ ਤਾਂ ਰਵਿੰਦਰ ਸਹਿਰਾਅ ਦੀ ਕਵਿਤਾ ਜਨਮ ਲੈਂਦੀ ਹੈ। ਹੰਝੂ, ਪਸੀਨਾ ਤੇ ਖ਼ੂਨ ਆਪਸ ਵਿਚ ਘੁਲਦੇ ਹਨ ਤਾਂ ਉਸਦੀ ਕਵਿਤਾ ਦਾ ਸੁਹਜ ਨਿਵੇਕਲੇ ਅੰਦਾਜ਼ ਵਿਚ ਪਰਗਟ ਹੁੰਦਾ ਹੈ। ਰਵਿੰਦਰ ਸਹਿਰਾਅ ਦੀ ਕਵਿਤਾ ਦਿਲ ਤੇ ਦਿਮਾਗ਼ ਨੂੰ ਇਕੋ ਵੇਲੇ, ਇਕੋ ਜਿੰਨਾਂ ਹੁਲਾਰਾ ਦੇਣ ਤੇ ਚੇਤਨਾ ਪ੍ਰਦਾਨ ਕਰਨ ਦੇ ਸਮਰੱਥ ਹੈ।

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :947
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ